Lets Unlock Inner Potential – Life Skills Seminar by Himanshu Arora

ਇਸ ਸੈਸ਼ਨ ਦੋਰਾਨ ਸਾਡੀ ਸਭ ਤੋਂ ਪਹਿਲੀ ਗੱਲ ਹੋਏਗੀ ਕਿ
“ਦਿਨ ਦੀ ਸ਼ੁਰੁਆਤ ਕਦੋਂ ਕੀਤੀ ਜਾਵੇ?

ਦਿਨ ਦੀ ਸ਼ੁਰੂਆਤ ਤੋਂ ਕੀ ਸਮਝਦੇ ਹੋ?
ਕਿ 5 ਵਜੇ ਉਠਣਾ, 6 ਵਜੇ ਉਠਣਾ, ਜਾਂ ਫਿਰ ਤੜਕੇ 4 ਵਜੇ ਉਠਣਾ?
ਇਹ ਸਭ ਦਿਨ ਦੀ ਸ਼ੁਰੁਆਤ ਹੈ?
ਨਹੀਂ l
ਤੁਸੀਂ ਕਹਿੰਦੇ ਹੋ ਕਿ ਮੈਂ ਸਵੇਰੇ 5 ਵਜੇ ਉਠਦਾ….. 6 ਵਜੇ ਉਠਦਾ…. ਜਾਂ ਤੜਕੇ 4 ਵਜੇ ਉਠ ਜਾਂਦਾ ਹਾਂ ,
ਪਰ ਇਹ ਤੁਹਾਡੇ ਦਿਨ ਦੀ ਸ਼ੁਰੁਆਤ ਨਹੀਂ ਹੈ?

“ਸਵੇਰੇ ਜਲਦੀ ਉਠਣਾ ਦਿਨ ਦੀ ਸ਼ੁਰੂਆਤ ਨਹੀਂ ਹੈ l”
ਇਸ ਗੱਲ ਨੂੰ ਧਿਆਨ ਨਾਲ ਆਪਣੇ ਪੱਲੇ ਬਣ ਲਓ l

ਮੈਂ ਸਵੇਰੇ 3 ਵਜੇ ਉਠ ਜਾਂਦਾ ਹਾਂ, ਪਰ ਕਿ ਇਹ ਮੇਰੇ ਦਿਨ ਦੀ ਸ਼ੁਰੁਆਤ ਹੈ?
ਨਹੀਂ … ਮੈਂ 3 ਵਜੇ ਉਠ ਕੇ ਕੀ ਕਰਾਂਗਾ ਜਾਂ ਮੈਂ ਸਵੇਰੇ 5 ਵਜੇ 6 ਵਜੇ ਉਠ ਕੇ ਕੀ ਕਰਾਂਗਾ ,

ਦੋਸਤੋ,
“ਤੁਹਾਡੇ ਦਿਨ ਦੀ ਸ਼ੁਰੂਆਤ ਬੀਤੀ ਰਾਤ ਤੋਂ ਹੀ ਸ਼ੁਰੂ ਹੋ ਜਾਣੀ ਚਾਹੀਦੀ ਹੈ l”
ਇਹ ਕਿਵੇਂ ਹੋ ਸਕਦਾ ਹੈ?
ਆਪਣੇ ਅਗਲੇ ਦਿਨ ਦਾ ਸਾਰਾ ਚਿਠਾ ਰਾਤ ਨੂੰ ਸੋਣ ਤੋਂ ਪਹਿਲਾਂ ਤਿਆਰ ਕਰਨਾ ਬਹੁੱਤ ਜਰੂਰੀ ਹੈ l

ਫਰਜ ਕਰੋ ਤੁਸੀਂ ਸਵੇਰੇ ਤੜਕੇ ਮਨਾਲੀ ਜਾਣ ਲਈ ਨਿਕਲਣਾ ਹੈ, ਪੈਕਿੰਗ ਸਵੇਰੇ ਕਰੋਂਗੇ ਜਾਂ ਰਾਤ ਨੂੰ ?
ਰਾਤ ਨੂੰ ਹੀ ਕਰਾਂਗੇ l ਗੱਡੀ ਗੁੱਡੀ ਸਭ ਰਾਤ ਨੂੰ ਹੀ ਚਮਕਾ ਲੈਣੇ ਹੈ l ਸਭ ਪੈਕਿੰਗ ਰਾਤ ਨੂੰ ਕਰਕੇ ਸੋਣਾ l

ਏਦਾਂ ਕਿਓਂ?
ਤਾਂ ਕਿ ਲੇਟ ਨਾ ਹੋਈਏ ਤੇ ਟਾਈਮ ਨਾਲ ਮਨਾਲੀ ਪਹੁੰਚ ਜਾਈਏ l

ਫਿਰ ਅਸੀਂ ਰੋਜ਼ ਏਦਾ ਕਿਓਂ ਨਹੀਂ ਕਰਦੇ?

ਮੇਰੇ ਜਿੰਦਗੀ ਦੇ 2010 ਤੋਂ 2019 ਤੱਕ , ਇਹਨਾਂ ਕੁੱਲ 9 ਸਾਲਾਂ ਦੋਰਾਨ ਕੋਈ ਦਿਨ ਅਜਿਹਾ ਨਹੀਂ ਹੈ, ਜਿਸ ਨੂੰ ਮੈਂ ਇੱਕ ਦਿਨ ਪਹਿਲਾਂ ਪਲੈਨ ਨਾ ਕੀਤਾ ਹੋਵੇ l
ਉਹ ਗੱਲ ਵਖਰੀ ਹੈ ਕਿ ਮੰਨ ਲਓ ਤੁਸੀਂ ਆਪਣਾ ਦਿਨ ਪਲੈਨ ਕੀਤਾ ਤੇ ਅਗਲੇ ਦਿਨ ਕਿਸੇ ਦੀ ਮੋਤ ਦੀ ਖਬਰ ਆ ਗਈ ਜਾਂ ਕੋਈ ਹੋਰ ਐਸਾ ਜਰੂਰੀ ਕੰਮ ਆ ਗਿਆ ਜਿਸ ਨੂੰ ਕਰਨਾ ਬਾਕੀ ਕੰਮਾ ਨਾਲੋਂ ਵਧ ਜਰੂਰੀ ਸੀ l

ਪਰ ਆਪਣੀ ਜਿੰਦਗੀ ਦੇ ਜੇਕਰ ਤੁਸੀਂ 24 ਘੰਟਿਆਂ ਨੂੰ ਪਲੈਨ ਨਹੀਂ ਕਰ ਸਕਦੇ ਤਾਂ ਜਿੰਦਗੀ ਪਲੈਨ ਕਰਨ ਦਾ ਕੋਈ ਮਤਲਬ ਹੀ ਨਹੀਂ ਰਹਿ ਜਾਂਦਾ l
ਸੋ ਇੱਕ ਦਿਨ ਪਹਿਲਾਂ ਹੀ ਆਪਣੀ ਜਿੰਦਗੀ ਦੇ ਅਗਲੇ 24 ਘੰਟੇ ਪਲੈਨ ਕਰਨੇ ਤੁਹਾਡੇ ਲਈ ਬਹੁਤ ਜਰੂਰੀ ਹਨ l

ਕਿਸੇ ਵੀ ਆਦਤ ਨੂੰ ਅਪਣਾਉਣ ਲਈ 21 ਦਿਨ ਦਾ ਸਮਾਂ ਲਗਦਾ ਹੈ l

24 ਘੰਟਿਆ ਨੂੰ ਪਲੈਨ ਕਰਨ ਦਾ ਤਰੀਕਾ

ਹੁਣ ਮੈਂ ਤੁਹਾਨੂੰ ਦਸਦਾ ਹਾਂ ਕਿ ਜਿੰਦਗੀ ਦੇ 24 ਘੰਟਿਆ ਨੂੰ ਪਲੈਨ ਕਰਨ ਦਾ ਤਰੀਕਾ ;

To do list ਤਿਆਰ ਕਰਨੀ
ਸਭ ਤੋਂ ਪਹਿਲਾਂ ਬੀਤੀ ਰਾਤ ਇੱਕ to do list ਤਿਆਰ ਕਰਨੀ ਹੈ ਕਿ ਸਵੇਰ ਉਠ ਕੇ ਤੁਸੀਂ ਕੀ ਕੰਮ ਕਰਨੇ ਹਨ ,
ਉਸ to do list ਨੂੰ ਇਸ ਤਰ੍ਹਾਂ ਤਿਆਰ ਕਰਨਾ ਹੈ ਕਿ ਸਭ ਤੋਂ ਜਰੂਰੀ ਕੰਮ ਸਭ ਤੋਂ ਉੱਪਰ ਫਿਰ ਕੰਮ ਦੀ ਮਹਤਤਾ ਅਨੁਸਾਰ ਥਲੇ ਥਲੇ ਕੰਮ ਲਿਖੀ ਜਾਣੇ l
ਹੁਣ ਬਚਦੀ ਗੱਲ ਇਹ ਹੈ ਕਿ ਸਵੇਰੇ ਉਠਣਾ ਕਿੰਨੇ ਵਜੇ ਹੈ ਕਿ ਤੁਹਾਡੀ ਸਾਰੀ to do list ਦੇ ਕੰਮ ਪੂਰੇ ਹੋ ਜਾਣ l
ਇਹਦੇ ਲਈ ਮੈਂ ਤੁਹਾਨੂੰ ਦਸਦਾ ਕਿ ਕਿਸ ਤਰ੍ਹਾਂ ਤੁਸੀਂ ਆਪਣਾ ਟਾਈਮ ਮੈਨੇਜ ਕਰ ਸਕਦੇ ਹੋ
ਜਿਵੇਂ ਮੰਨ ਲਓ ਕਿ ਮੇਰੀ to do list ਦੇ ਵਿੱਚ 10 ਕੰਮ ਨੇ,
ਉਹਨਾਂ 10 ਕੰਮਾ ਨੂੰ ਕਰਨ ਲਈ ਮੈਂ ਇੱਕ criteria ਤਿਆਰ ਕਰਨਾ ਹੈ ਜਿਸ ਵਿੱਚ ਉਹ ਸਾਰੇ ਕੰਮ ਫਿੱਟ ਹੋ ਜਾਣ ਤੇ ਕੋਈ ਕੰਮ ਦੂਜੇ ਕੰਮ ਨੂੰ effect ਨਾ ਕਰੇ l
ਜਿਵੇਂ ਜਿਹੜੇ ਕੰਮ ਤਾਂ ਮੈਂ ਆਪਣੇ ਲੇਵਲ ਤੇ ਕਰਨੇ ਹਨ ਜਿਸ ਵਿੱਚ ਮੈਨੂੰ ਕਿਸੇ ਵੀ ਕਿਸਮ ਦੀ ਕਿਸੇ ਹੋਰ ਵਿਅਕਤੀ ਦੀ ਲੋੜ ਨਹੀਂ ਹੈ, ਉਹਨਾਂ ਨੂੰ ਸਵੇਰੇ ਜਲਦੀ ਉਠ ਕੇ ਖਤਮ ਕਰ ਲਾਓ l
ਫਿਰ ਉਸ ਤੋਂ ਬਾਅਦ ਦੂਜੇ ਸਾਰੇ ਕੰਮ ਆਪਣੇ ਆਪ ਮੈਨੇਜ ਹੋ ਜਾਣਗੇ l
ਕਿਓਂਕਿ ਕੁਝ ਕੰਮ ਦੂਜੇ ਵਿਅਕਤੀਆਂ ਤੇ depend ਹੋਣ ਕਰਕੇ ਹੋ ਸਕਦਾ ਹੈ ਕਿ ਉਸੇ ਦਿਨ ਪੂਰੇ ਨਾ ਹੋ ਸਕਣ ,
ਉਹਨਾਂ ਨੂੰ ਅਗਲੇ ਦਿਨ ਫਿਰ to do list ਵਿੱਚ ਲਿਖੋ l

ਹਰ ਦਿਨ ਹਰ ਸਾਲ ਕੁਝ ਨਵਾਂ ਸਿਖੋ
ਸਾਨੂੰ ਚਾਹਿਦਾ ਹੈ ਕਿ ਅਸੀਂ ਹਰ ਸਾਲ ਅਤੇ ਹਰ ਦਿਨ ਕੁਝ ਨਵਾਂ ਸਿਖੀਏ, ਆਪਣੀਆਂ qualities ਨੂੰ ਵਧਾਈਏ,
ਮੈਂ ਹਰ ਰੋਜ਼ ਬੋਲ ਬੋਲ ਕੇ ਆਪਣਾ ਬੋਲਣ ਦਾ skill ਵਧਿਆ ਕਰਨ ਦੀ ਕੋਸ਼ਿਸ਼ ਕਰਦਾ ਹਾਂ l

ਮੈਂ ਪਹਿਲਾਂ ਵਧੀਆ ਨਹੀਂ ਬੋਲ ਸਕਦਾ ਸੀ , ਹੁਣ ਵੀ ਵਧੀਆ ਨਹੀਂ ਬੋਲਦਾ ਪਰ ਮੈਂ ਆਪਣੇ ਆਪ ਨੂੰ better ਬਣਾਉਣ ਦੀ ਕੋਸ਼ਿਸ ਕਰਦਾ l ਬਹੁਤ ਸਾਰੀਆਂ ਚੀਜ਼ਾਂ ਨੂੰ ਮੈਂ neglect ਕੀਤਾ , ਜਿਹੜੀਆਂ ਮੈਨੂੰ ਲਗਦਾ ਸੀ ਕਿ ਇਹ ਫਾਲਤੂ ਹਨ l

ਮੈਨੂੰ ਕੰਪਿਊਟਰ ਨਹੀਂ ਆਉਂਦਾ ਸੀ , 2009 ਦੇ ਵਿੱਚ ਜਦੋਂ ਪਹਿਲੀ ਵਾਰ ਸਾਡੇ ਘਰ ਕੰਪਿਊਟਰ ਆਇਆ ਤਾਂ ਮੈਂ ਸਾਰਾ ਦਿਨ orkut ਚਲਾਂਦਾ ਰਹਿੰਦਾ ਸੀ l ਇੱਕ ਸਾਲ ਪੂਰਾ ਰ੍ਝ੍ਹ ਕੇ orkut ਚਲਾਈ, ਫਿਰ ਬਾਅਦ ਚ ਖਤਮ l 2010 to till date ਮੈਂ ਆਪਣੇ ਆਪ ਤੇ ਕੰਮ ਕਰਨਾ ਸ਼ੁਰੂ ਕੀਤਾ l ਮੈਂ ਕੰਪਿਊਟਰ ਤੇ ਡਿਜ਼ਾਇਨਿੰਗ ਦਾ ਕੰਮ ਸ਼ੁਰੂ ਕੀਤਾ , ਕਿਓਂਕਿ ਮੈਨੂੰ ਲਗਦਾ ਸੀ ਕਿ ਇਹ ਮੇਰੀ ਜਿੰਦਗੀ ਦਾ ਇੱਕ ਹਿੱਸਾ ਹੈ l ਜੇ ਮੈਂ ਕਿਸੇ ਨੂੰ ਕਹਾਂਗਾ ਕਿ ਇਹ ਮੇਰੇ ਲਈ design ਕਰਦੇ ਤਾਂ ਉਹ ਕਹੇਗਾ ਕਿ ਅੱਜ ਨਹੀਂ ਮੈਂ ਕੱਲ ਕਰਾਂਗਾ, ਫਿਰ ਉਹ ਸ਼ਾਮ ਤੱਕ ਆ ਜਾਏਗਾ, ਫਿਰ ਮੈਂ ਦੇਖਾਂਗਾ, ਉਸ ਵਿੱਚ ਕੁਰੈਕਸ਼ਨ ਕਰਾਂਗਾ, ਉਹ ਉਹਨੂੰ ਠੀਕ ਕਰੇਗਾ ਫਿਰ ਜਾ ਕੇ ਮੈਨੂੰ ਉਹ ਚੀਜ਼ ਮਿਲੇਗੀ. ਕਿੰਨਾ ਸਮਾਂ ਮੇਰਾ ਬਰਬਾਦ ਹੋਇਆ l ਬਚੋ ਇਸ ਚੀਜ਼ ਤੋਂ l
its better ਕਿ ਮੈਂ ਆਪ ਹੀ ਸਿਖ ਲਵਾਂ l at least ਉਹ ਸਾਰੇ skills ਜਿਹੜੇ ਮੇਰੀ ਜਰੂਰਤ ਹਨ, ਉਹਨਾਂ ਨੂੰ ਤਾਂ ਮੈਂ ਸਿਖ ਸਕਦਾ ਹਾਂ ਕਿ ਨਹੀਂ l

ਬਾਰ ਬਾਰ ਇਸ ਗੱਲ ਤੇ ਕਦੋਂ ਤੱਕ ਰੋਂਦੇ ਰਹੋਗੇ ਕਿ ਮੈਨੂ ਨਹੀਂ ਆਉਂਦਾ ਜੀ, ਮੈਨੂੰ ਨਹੀਂ ਆਉਂਦਾ, ਮੈਂ ਨਹੀਂ ਕਰ ਸਕਦਾ ਜੀ,
ਉਹ ਬੇਵਕੂਫ਼ਾ ਨਹੀਂ ਆਉਂਦਾ ਤੇ ਸਿਖ ਲੈ l
ਨਹੀਂ ਆਉਂਦਾ – ਨਹੀਂ ਆਉਂਦਾ ਦੀ ਰੱਟ ਨਾਲ ਕੁਝ ਨਹੀਂ ਆਉਣਾ l

skill ਕਿਸੇ ਕਿਸਮ ਦਾ ਵੀ ਹੋ ਸਕਦਾ ਹੈ ;
ਤੁਸੀਂ ਕਿਸੇ ਦੀ ਸਮੱਸਿਆ ਨੂੰ ਹੱਲ ਕਰਨਾ ਜਾਣਦੇ ਹੋ, ਇਹ ਇੱਕ skill ਹੈ,
ਤੁਸੀਂ ਸੇਫ ਡਰਾਈਵਿੰਗ ਕਰਨਾ ਜਾਣਦੇ ਹੋ, ਇਹ ਇੱਕ skill ਹੈ,
ਤੁਸੀਂ ਚੀਜ਼ਾਂ ਨੂੰ ਯਾਦ ਰਖ ਸਕਦੇ ਹੋ, ਇਹ ਇੱਕ skill ਹੈ,
ਤੁਸੀਂ ਹਰ ਕੰਮ ਨੂੰ ਟਾਈਮ ਨਾਲ ਖਤਮ ਕਰਦੇ ਹੋ, ਇਹ ਇੱਕ skill ਹੈ,

skill ਕਿਸੇ ਵੀ ਕਿਸਮ ਦਾ ਹੋ ਸਕਦਾ ਹੈ l
ਹਰ ਸਾਲ ਹਰ ਰੋਝ ਨਵਾਂ ਸਿਖਣ ਦੀ ਕੋਸ਼ਿਸ਼ ਕਰੋ ;

EXPERIENCE ਤੋਂ ਬਚੋ
ਜਿੰਦਗੀ ਕਦੇ ਵੀ Experience ਨਾਲ ਨਹੀਂ ਚਲਦੀ ;
Experience ਨੇ ਲੋਕਾਂ ਦੀ ਜਿੰਦਗੀ ਤਬਾਹ ਕਰ ਦਿੱਤੀ ਹੈ l
ਕੋਈ ਕਹਿੰਦਾ ਮੈਨੂੰ 40 ਸਾਲਾਂ ਦਾ ਤਜੁਰਬਾ ਹੈ,
ਕੋਈ ਕਹਿੰਦਾ ਮੈਨੂੰ 20 ਸਾਲਾਂ ਦਾ ਤਜੁਰਬਾ ਹੈ,

ਸਾਨੂੰ ਤਾਂ ਰੋਜ਼ ਸਿਖਣਾ ਚਾਹਿਦਾ ਹੈ l ਹਰ ਰੋਜ ਕੁਝ ਨਵਾਂ Experience ਕਰਨਾ ਚਾਹਿਦਾ ਹੈ l
ਤੁਸੀਂ ਕਹਿਨੇ ਹੋ ਕਿ ਮੈ ਅੱਜ ਤੋਂ 5 ਸਾਲ ਪਹਿਲਾਂ ਇਹ ਕੰਮ ਕਰਦਾ ਸੀ, ਮੈਨੂੰ ਬੜਾ experience ਹੈ,
ਓ ਭਾਈ ਸਾਹਿਬ, 5 ਸਾਲ ਪਹਿਲਾਂ ਵਾਲਾ experience 2019 ਚ ਕੰਮ ਨਹੀਓ ਆਉਣਾ l

ਤੁਸੀਂ 5 ਸਾਲ ਪਹਿਲਾਂ ਜੋ ਕਰਦੇ ਸੀ, ਉਸ ਦਾ ਅੱਜ ਦੀ ਤਾਰੀਖ ਵਿੱਚ ਕੋਈ ਫਾਇਦਾ ਨਹੀਂ ਹੈ l
ਉਸ ਨੂੰ ਅਪਡੇਟ ਕਰੋ l
ਬਹੁਤ ਸਾਰੀਆਂ ਵੱਡੀਆਂ ਵੱਡੀਆਂ ਕੰਪਨੀਆਂ ਬੰਦ ਹੋ ਗਈਆਂ, ਕਿਓਂ ਉਹ ਆਪਣਾ ਪੁਰਾਣਾ experience ਵਰਤ ਰਹੀਆਂ ਸੀ,
NOKIA ਵਰਗੀ ਕੰਪਨੀ ਬੰਦ ਹੋ ਗਈ, ਕਿੰਨਾ ਨਾਮ ਸੀ, ਪਰ ਅਪਡੇਟ ਨਾ ਕਰਨ ਕਰਕੇ, ਖਤਮ ਹੋ ਗਈ l

ਜੇ ਤੁਸੀਂ ਇਹ ਸੋਚਦੇ ਹੋ ਕਿ ਤੁਹਾਡਾ experience ਤੁਹਾਨੂੰ ਤੁਹਾਡੀ ਜਿੰਦਗੀ ਦੇ ਵਿੱਚ ਅੱਗੇ ਲੈ ਜਾਏਗਾ
ਤਾਂ ਤੁਸੀਂ ਗਲਤ ਸੋਚਦੇ ਹੋ l
ਤੁਹਾਡਾ experience ਤੁਹਾਨੂੰ ਜਿਥੇ ਤੱਕ ਲੈ ਕੇ ਆ ਸਕਦਾ ਸੀ, ਲੈ ਆਇਆ ਹੈ l
ਅੱਗੇ ਦਾ ਰਸਤਾ ਤੁਹਾਡੇ skills, ਤੁਸੀਂ ਕਿੰਨਾ ਆਪਣੇ ਆਪ ਨੂੰ update ਕਰਦੇ ਹੋਏ, ਕਿੰਨੀ ਤੁਹਾਡੀ knowledge ਹੈ, ਉਸ ਹਿਸਾਬ ਨਾਲ ਫਾਇਨਲ ਹੋਏਗਾ l

ਇੱਕ student ਪਹਿਲੀ ਕਲਾਸ ਤੋਂ ਲੈ ਕੇ 10 ਕਲਾਸ ਤੱਕ ਕਦੀ ਤੀਜੇ ਰੈੰਕ ਤੋਂ ਥੱਲੇ ਨਹੀਂ ਗਿਆ l ਕਦੀ ਉਹ first ਆਵੇ, ਕਦੀ second ਆਵੇ, ਕਦੀ third ਆਵੇ, ਫਿਰ ਅਚਾਨਕ ਇਹੋ ਜਿਹਾ ਕੀ ਹੋਇਆ ਕਿ +1 ਚ ਆਉਂਦਿਆਂ ਹੀ ਉਸ ਦੀ percentage ਥੱਲੇ ਡਿੱਗ ਗਈ l

Parent’s ਅਤੇ teachers’ ਕਹਿੰਦੇ ਹਨ ਕਿ ਇਹਨੂੰ ਬਾਹਰ ਦੀ ਹਵਾ ਲੱਗ ਗਈ ਹੈ l
ਇਹ ਉਮਰ ਹੀ ਇਹਦਾ ਦੀ ਹੁੰਦੀ ਹੈ, ਬੱਚਾ ਸਾਡੀ ਗੱਲ ਹੀ ਨਹੀ ਸੁਣਦਾ,
ਹੁਣ ਤਾਂ tutiona ਵੀ ਚਾਰ ਚਾਰ ਪੜਦਾ ਹੈ, ਫਿਰ ਵੀ ਨੰਬਰ ਨਹੀਂ ਆਏ l

ਉਹ ਭਲਿਓ ਲੋਕੋ, ਬੱਚੇ ਦਾ ਕੋਈ ਕਸੂਰ ਨਹੀਂ ਹੈ ,
ਕਿਓਂਕਿ ਉਹ ਬੱਚਾ 11 ਵਿੱਚ ਵੀ ਉਹਦਾ ਹੀ ਪੜ ਰਿਹਾ ਸੀ, ਜਿਦਾਂ ਦਾ ਉਹਨੂੰ ਪਿਛਲੇ 10 ਸਾਲਾਂ ਦਾ experience ਸੀ,
ਤੇ ਟੀਚਰ ਵੀ ਉਸੇ ਤਰ੍ਹਾਂ ਹੀ ਪੜਾ ਰਿਹਾ ਸੀ, ਜਿਦਾ ਦਾ ਉਹਨੂੰ ਬਾਕੀਆਂ ਕਲਾਸਾਂ ਦਾ experience ਸੀ l
ਅਸੀਂ 11ਵੀ ਚ ਬੱਚਿਆਂ ਨੂੰ ਇਹ ਤਾਂ ਕਹਿ ਦਿੰਨੇ ਹਾਂ ਕਿ ਇਹ ਤੁਹਾਡਾ turning point ਹੈ l ਪਰ ਇਹ turn ਲੈਣਾ ਕਿਸ ਤਰ੍ਹਾਂ ਹੈ, ਕੋਈ ਨਹੀਂ ਦਸਦਾ l
ਮਾਸਟਰ ਜੀ ਨੇ ਕਿਤਾਬ ਚੱਕੀ ਤੇ ਲੱਗ ਗਏ ਪੜਾਉਣ ਅਤੇ ਬੱਚਿਆਂ ਨੂੰ ਤਾਂ ਪਹਿਲਾਂ ਹੀ experience ਹੈ ਕਿਤਾਬ ਪੜ੍ਹਣ ਦਾ ,
ਉਥੇ ਹੀ ਬੇੜਾ ਗਰਕ ਹੋ ਜਾਂਦਾ l
ਡਰਾਈਵਿੰਗ ਸਿਖਦੀਆਂ ਜਿੰਨੀ ਦੇਰ ਤੱਕ ਮੋੜ ਲੈਣਾ ਨਹੀਂ ਸਿਖਾਂਗੇ ਤਾਂ ਗੱਡੀ ਮੋੜ ਨਹੀਂ ਸਕਦੇ l ਪਰ ਉਹਦੇ ਲਈ ਇੱਕ ਵਾਰੀ ਦੱਸਣਾ ਤਾਂ ਪਏਗਾ l

ਪੁਰਾਣਾ experience ਛਡੋਗੇ ਤੇ ਨਵੀਆਂ ਨਵੀਆਂ ਚੀਜ਼ਾਂ ਸਿਖੋ ਫਿਰ ਹੀ ਸਫਲ ਹੋ ਸਕੋਂਗੇ ਨਹੀਂ ਤਾਂ ਕੋਈ ਫਾਇਦਾ ਨਹੀਂ ਹੈl
ਹਰ ਦਿਨ ਨਵਾਂ ਹੈ l
ਜਿੰਨੀ ਦੁਨੀਆਂ ਪਿਛਲੇ 20 ਸਾਲਾਂ ਚ ਬਦਲੀ ਹੈ ਇਹਨੀਂ ਤਾਂ 200 ਸਾਲਾਂ ਚ ਨਹੀਂ ਬਦਲੀ
ਇਹਨੀਂ technology ਆ ਗਈ, ਸਭ ਕੁਝ ਆ ਗਿਆ, ਫਿਰ ਵੀ ਜੇ ਤੁਸੀਂ ਕਹੋਂ ਕ ਨਹੀਂ ਮੈਨੂੰ ਤਾਂ 50 ਸਾਲਾਂ ਦਾ experience ਹੈ, ਤਾਂ ਵੀ ਫਿਰ ਤਾਂ ਔਖਾ l

Change your mind set.

ਆਪਣੇ ਆਪ ਤੇ ਕੰਮ ਕਰਨਾ ਸ਼ੁਰੂ ਕਰੋ
ਜਿੰਨੀ ਦੇਰ ਤੱਕ ਤੁਸੀਂ ਆਪਣੇ ਆਪ ਤੇ ਕੰਮ ਕਰਨਾ ਸ਼ੁਰੂ ਨਹੀਂ ਕਰੋਗੇ ਉਹਨੀ ਦੇਰ ਤੱਕ ਕੋਈ ਵੀ success ਹਾਸਿਲ ਨਹੀਂ ਕਰ ਸਕੋਗੇ l
ਮੈਂ ਬਹੁਤ ਸਾਰੇ ਵੱਡੇ ਵੱਡੇ talented ਲੋਕਾਂ ਨੂੰ ਜਿੰਨਾ ਕੋਈ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ, ਉਹਨਾਂ ਨੂੰ ਬਰਬਾਦ ਹੁੰਦੇ ਵੇਖਿਆ ਹੈ, ਸਿਰਫ ਇੱਕ ਹੀ ਕਾਰਨ ਸੀ ਕਿ ਉਹਨਾਂ ਦੇ ਆਪਣੇ ਆਪ ਤੇ ਕੰਮ ਨਹੀਂ ਕੀਤਾ, ਆਪਨੇ ਆਪ ਨੂੰ ਅਪਡੇਟ ਨਹੀਂ ਕੀਤਾ l
ਜਿੰਦਗੀ ਇਹਨੀਂ ਫਾਸਟ ਹੋ ਚੁੱਕੀ ਹੈ, ਲੋਕ ਇਹਨੀ ਅੱਗੇ ਵਧ ਚੁੱਕੇ ਹਨ ਕਿ ਜੇਕਰ ਤੁਸੀਂ ਆਪਣੇ ਆਪ ਤੇ ਕੰਮ ਨਹੀਂ ਕਰਦੇ ਤਾਂ ਤੁਸੀਂ ਰੁੱਕ ਜਾਓਗੇ ਤੇ

ਮੇਰੇ ਤਾਂ ਮੋਬਾਇਲ ਤੇ 4 ਦਿਨਾਂ ਬਾਅਦ ਅਪਡੇਟ ਆ ਜਾਂਦੀ ਹੈ l ਪਿਛਲਾ ਹਲੇ ਪੂਰੀ ਤਰ੍ਹਾਂ ਪਤਾ ਨੀ ਚਲਿਆ l

TIME ਦੀ ਕਦਰ ਕਰਨਾ ਸਿਖੋ l

ਸਾਨੂੰ ਇਸ ਤਰ੍ਹਾਂ ਦੇ ਲੋਕ ਬਹੁਤ ਮਿਲਦੇ ਹੈ, ਜਿਹੜੇ ਇਹ ਕਹਿਣਗੇ ਕਿ ਯਾਰ ਮੇਰੇ ਕੋਲ ਟਾਈਮ ਨਹੀਂ ਹੈ,
ਕਾਸ਼ ਮੇਰੇ ਕੋਲ ਥੋੜਾ ਹੋਰ ਟਾਈਮ ਹੁੰਦਾ,

ਚਲੋ, ਕਿਸੇ ਨੂੰ 30 ਘੰਟੇ ਦੇ ਦਿੰਨੇ ਆ ,
ਫਿਰ ਉਹ ਕੀ ਉਖਾੜ ਲਏਗਾ,
ਕੁਛ ਵੀ ਨਹੀਂ ਕਰ ਸਕਦਾ l

ਜਿੰਨੇ 24 ਘੰਟਿਆ ਚ ਕੁਝ ਨਹੀਂ ਕੀਤਾ,
ਉਹ 30 ਘੰਟਿਆ ਵਿੱਚ ਕਿਸ ਤਰ੍ਹਾਂ ਕਰ ਲਏਗਾ ,

ਟਾਈਮ ਨਹੀਂ ਹੈ,
ਇੱਕ ਦੂਜੇ ਦੀ ਚੁਗਲੀ ਕਰਨ ਦਾ ਟਾਈਮ ਹੈਗਾ,
ਪਿਚਰ ਦੇਖਣ ਜਾਣ ਦਾ ਟਾਈਮ ਹੈਗਾ,
ਸਾਰੇ ਉਹ ਕੰਮ ਕਰਨ ਦਾ ਟਾਈਮ ਹੈਗਾ ਜਿਸ ਦਾ ਕੋਈ ਮਕਸਦ ਨਹੀਂ, ਕੋਈ ਫਾਇਦਾ ਨਹੀਂ,
ਪਰ
ਆਪਣੇ ਆਪ ਤੇ ਕੰਮ ਕਰਨ ਦਾ ਟਾਈਮ ਨਹੀਂ ਹੈਗਾ l

ਸੋ ਰਿਹਾ ਸਾੰਡ ਦੀ ਤਰ੍ਹਾਂ ਸਵੇਰੇ 10 ਵਜੇ ਤੱਕ ,
ਘਰਦੇ ਵੀ ਕਈ ਵਾਰ ਸ਼ਕ ਕਰਦੇ ਹੈ, ਕਿ ਸੁੱਤਾ ਹੀ ਹੈ ਕਿ ਬੱਸ ਚੱਲਾ ਗਿਆ l
ਇਹ ਵੀ ਨਹੀਂ ਕਿ ਰਾਤ 2 ਵਜੇ ਤਾਂ ਘਰ ਆਇਆ ਹੈ ,
10 ਵਜੇ ਦਾ ਸੁੱਤਾ ਗਿਆ , 12 ਘੰਟੇ ਚਾਹੀਦੇ ਨੇ ਨੀਂਦ ਪੂਰੀ ਕਰਨ ਲਈ ;

ਬਾਬਿਓ ਨਾ ਕਰੋ ਇਸ ਤਰ੍ਹਾਂ,

ਜਿੰਦਗੀ ਚ ਇੱਕ ਚੀਜ਼ ਹਮੇਸ਼ਾ ਦਿਮਾਗ ਚ ਰਖਨੀ ਹੈ,
ਸੂਰਜ ਤੁਹਾਨੂੰ ਨਾ ਉਠਾਵੋ,
ਤੁਸੀਂ ਸੂਰਜ ਨੂੰ ਉਠਾਓ l
ਫਿਰ ਦੇਖੋ ਜਿੰਦਗੀ ਦਾ ਮਜ਼ਾ , ਮੈਂ ਕਿਹਾ ਕਮਾਲ ਹੀ ਹੋ ਜਾਏਗੀ l

ਅਬਦੁਲ ਕਲਾਮ ਕੋਲ ਵੀ ਤਾਂ 24 ਘੰਟੇ ਹੀ ਸੀ,
ਸਚਿਨ ਤੇਂਦੁਲਕਰ ਕੋਲ ਵੀ 24 ਘੰਟੇ ਹੀ ਸੀ,
ਲਤਾ ਮੰਗੇਸ਼ਕਰ ਕੋਲ ਵੀ 24 ਘੰਟੇ ਹੀ ਸੀ,
ਅੰਬਾਨੀ ਕੋਲ ਵੀ 24 ਘੰਟੇ ਹੀ ਸੀ,
ਟਾਟਾ ਕੋਲ ਵੀ 24 ਘੰਟੇ ਹੀ ਸੀ,

ਦੇਖੋ ਜੀ, 2 ਚੀਜ਼ਾਂ ਹੋਣੀਆਂ ਨੇ,
ਆਪੇ ਬਦਲ ਗਏ ਤਾਂ ਠੀਕ,
ਨਹੀਂ ਤਾਂ ਜੇ ਕੀਤੇ ਟਾਈਮ ਨੇ ਤੁਹਾਨੂੰ ਬਦਲ ਦਿੱਤਾ ਹੈ ਤਾਂ ਬੜੀ ਮੁਸ਼ਕਲ ਆਉਣੀ ਹੈ l

ਜਿੰਦਗੀ ਦੀ ਕਦਰ ਕਰਨਾ ਸਿਖੋ
ਬਹੁੱਤ ਮੁਸ਼ਕਲ ਹੈ, ਜਿੰਦਗੀ ਨੂੰ ਕਾਬੂ ਕਰਨਾ l
ਮੈਂ ਅਕਸਰ ਕਹਿਣਾ ਹੈ ਕਿ ਇਹ ਬੜੀ ਸ਼ੋਰਟ ਜਿਹੀ ਜਿੰਦਗੀ ਹੈ,
ਪਤਾ ਵੀ ਨਹੀਂ ਲੱਗਣਾ ਕਦੋਂ ਹਥੋਂ ਨਿਕਲ ਗਈ l

ਇਸ ਜਿੰਦਗੀ ਨੂੰ ਆਪਣੇ ਆਪ ਚਲਾਉਣ ਦੀ ਕੋਸ਼ਿਸ ਕਰੋ l
ਕਦੀ ਕਦੀ ਮੈਂ ਸੋਚਦਾ ਕਿ ਮੰਨ ਲਓ ਤੁਹਾਡੇ ਕੋਲ ਉਹ ਡੋਰੇਮੋਨ ਵਾਲਾ ਗੁੱਡਾ ਹੈ,
ਜਾਂ ਫਿਰ ਉਹ ਸ਼ਾਕਾਲਾਲਾ ਬੂਮ ਬੂਮ ਵਾਲੀ ਪੈਂਸਿਲ ਹੋਵੇ,
ਤੇ ਤੁਹਾਨੂੰ ਇੱਕ ਵਿਸ਼ ਮਿਲੇ ਕਿ ਜੋ ਗੱਡੀ ਖਰੀਦ ਸਕਦਾ ਖਰੀਦ ਲੈ,
ਜਿਦਾਂ ਦੀ ਮਰਜੀ, ਪੂਰਾ ਕੰਫਰਟ, ਫਰਸਟ ਕਲਾਸ ‘
ਪਰ ਸ਼ਰਤ ਇੱਕ ਹੀ ਹੈ, ਇਸ ਤੋਂ ਬਾਅਦ ਦੂਜੀ ਗੱਡੀ ਨਹੀਂ ਮਿਲਣੀ

ਮੇਰਾ ਸਵਾਲ ਇਹ ਹੈ ਕਿ ਤੁਸੀਂ ਉਸ ਗੱਡੀ ਨੂੰ ਕਿਵੇਂ ਰਖੋਗੇ ;
ਬੜੇ ਧਿਆਨ ਨਾਲ ਰਖੋਗੇ ਨਾ,
ਕਿਓਂਕਿ ਇੱਕ ਵਾਰ ਹੀ ਤਾਂ ਮਿਲੀ ਹੈ,

ਫਿਰ ਇਹ ਸ਼ਰੀਰ ਵੀ ਤਾਂ ਇੱਕ ਵਾਰੀ ਮਿਲਿਆ ;

ਹੋਰ ਇੱਕ ਧਿਆਨ ਪਤਾ ਤੁਸੀਂ ਕੀ ਰਖੋਗੇ,
ਕਿ ਕੀਤੇ ਇਹ ਗੱਡੀ ਗਲਤ ਹਥਾਂ ਵਿੱਚ ਨਾ ਚਲੀ ਜਾਵੇ

ਕਿਓਂਕਿ ਤੁਸੀਂ ਆਪਣੀ ਗੱਡੀ ਨੂੰ ਚਲਾਓਗੇ ਤੇ ਕੋਈ ਹੋਰ ਕਿਦਾਂ ਚਲਾਏਗਾ,
ਇਸ ਗੱਲ ਦਾ ਜਮੀਨ ਅਸਮਾਨ ਦਾ ਫਰਕ ਹੈ ਜੀ l
ਜੋ ਖਿਯਾਲ ਤੁਸੀਂ ਰਖ ਲੇਣਾ
ਉਹ ਦੂਸਰਾ ਹੋਰ ਕੋਈ ਨਹੀਂ ਰਖ ਸਕਦਾ l

ਜੈਸੀ ਸੰਗਤ ਵੈਸੀ ਰੰਗਤ
ਤੁਸੀਂ ਕੋਣ ਹੋ? ਇਹ ਚੀਜ਼ define ਕਿਦਾਂ ਹੋਏਗੀ ਜਦੋਂ ਇਹ ਪਤਾ ਹੋਏਗਾ ਕਿ ਤੁਹਾਡੀ ਸੰਗਤ ਕਿਹੋ ਜਿਹੀ ਹੈ,
ਤੁਸੀਂ ਕਿਸ ਤਰ੍ਹਾਂ ਦੇ ਲੋਕਾਂ ਵਿੱਚ ਰਹਿੰਦੇ ਹੋ , ਇਹ decide ਕਰੇਗਾ ਕਿ ਤੁਸੀਂ ਕੀ ਹੋ.
ਨਹੀਂ ਤਾਂ ਸਾਰੇ ਅੰਦਾਜ਼ਾ ਹੀ ਲਾਉਂਦੇ ਰਹਿ ਜਾਣਗੇ ਇਹ ਤਾਂ ਇਹਦਾ ਦਾ ਹੈ, ਇਹ ਉਹਦਾ ਦਾ ਹੈ, etc etc

ਸਭ ਤੋਂ ਵੱਡੀ ਚੀਜ਼ ਹੈ ਤੁਸੀਂ ਕਿੰਨਾ ਲੋਕਾਂ ਨਾਲ ਰਹਿ ਰਹੇ ਹੋ l
ਰੋਟੀ ਵਿੱਚ ਕੋਈ ਜਹਿਰ ਮਿਲਾ ਕੇ ਖਵਾ ਦਵੇ ਤਾਂ ਉਹਦਾ ਇਲਾਜ਼ ਹੋ ਸਕਦਾ ਹੈ l
ਪਰ ਜੇ ਕੋਈ ਕਿਸੇ ਦੇ ਕੰਨ ਚ ਕੋਈ ਗਲਤ ਗੱਲ ਕਰ ਗਿਆ ਤਾਂ ਮਹਾਰਾਜ ਕੋਈ ਇਲਾਜ ਨਹੀਂ ਹੈ ;

ਇਸ ਕਰਕੇ ਆਪਣੇ ਆਲੇ ਦੁਆਲੇ ਸ਼ਾਨਦਾਰ ਲੋਕਾਂ ਨੂੰ ਰਖੋ,
ਜੇ ਨਹੀਂ ਲਭਦੇ ਤਾਂ better ਹੈ ਕਿ ਇਕੱਲੇ ਹੀ ਰਹੋ l

ਇਹ ਤਾਂ ਇੱਕ ਇਹੋ ਜਿਹੀ ਕੁਆਲਿਟੀ ਹੈ ਜਿਹੜੀ ਇਹ decide ਕਰੇਗੀ ਕਿ ਤੁਹਾਡਾ future ਕੀ ਹੈ l

ਹੁਣ ਰਾਮਾਯਣ ਸੁਣੀ ਹੈ ਸਾਰਿਆਂ ਨੇ , ਪਤਾ ਹੈ ਥੋੜਾ ਬਹੁਤ ;
ਕਿ ਹੋਇਆ ਸੀ, ਕੀ ਮੰਥਰਾ ਨੇ ਕੈਕਈ ਨੂੰ ਕੰਨ ਚ ਫੂਕ ਹੀ ਮਾਰੀ ਸੀ,
ਕਿ ਸ਼੍ਰੀ ਰਾਮ ਚੰਦਰ ਦਾ ਤਾਂ ਸਵੇਰੇ ਰਾਜ ਤਿਲਕ ਹੋ ਜਾਣਾ ਤੇਰਾ ਮੁੰਡਾ ਭਰਤ ਓਦਾ ਦਾ ਓਦਾ ਹੀ ਰਹਿ ਜਾਣਾ;
ਹਾਲੇ ਵੀ ਟਾਈਮ ਹੀ, ਰਾਜਾ ਦਸ਼ਰਥ ਤਾਂ ਪਹਿਲਾਂ ਹੀ ਤੇਰੇ ਵਸ ਚ ਹੈ,
ਭੇਜਦੇ ਰਾਮ ਨੂੰ 14 ਸਾਲ ਦੇ ਵਨਵਾਸ ਤੇ, ਤੇ ਆਪਣੇ ਮੁੰਡੇ ਭਰਤ ਨੂੰ ਰਾਜ ਗੱਦੀ ਤੇ ਬਿਠਾ l

ਦੇਖੋ ਇੱਕ ਚੁਗਲੀ ਦਾ ਕੀ ਨਤੀਜਾ ਨਿਕਲਿਆ ਕਿ ਸ਼੍ਰੀ ਰਾਮ ਚੰਦਰ ਜੀ ਸੋਚ ਰਹੇ ਹੋਣੇ ਕਿ ਸਵੇਰੇ ਉਹਨਾਂ ਦਾ ਰਾਜ ਤਿਲਕ ਹੋਣਾ ਪਰ ਅਸਲੀਅਤ ਕੁਝ ਹੋ ਹੀ ਸੀ l
ਇਥੇ ਸ਼੍ਰੀ ਰਾਮ ਚੰਦਰ ਦਾ ਕੋਈ ਕਸੂਰ ਤਾਂ ਨਹੀਂ ਸੀ ਨਾ l
ਉਤੋਂ ਜਦੋਂ ਵਨਵਾਸ ਲਈ ਨਿਕਲੇ ਤਾਂ ਭਰਤ ਨੇ ਚੱਪਲ ਅਲੱਗ ਤੋਂ ਲਵਾ ਲਈ ਕਹਿੰਦੇ ਕਿ ਰਾਜ ਗੱਦੀ ਤੇ ਰਖੂੰਗਾ l
ਜਾਣਾ ਵੀ ਨੰਗੇ ਪੈਰੀ ਪਿਆ l

ਇਹ ਸਭ ਕਿਓਂ ਹੋਇਆ, ਸਿਰਫ ਮਾੜੀ ਸੰਗਤ ਕਾਰਨ l
ਇਸ ਲਈ ਮਾੜਾ ਸਾਥ ਛੱਡੋ ਤੇ ਵਧੀਆ ਸੰਗਤ ਅਪਣਾਓ l
ਫਿਰ ਦੇਖੋ ਦੁਨੀਆ ਕਿਥੇ ਦੀ ਕਿਥੇ ਲੈ ਕੇ ਜਾਂਦੀ l

ਹੁਣ ਅਗਲੀ ਗੱਲ ਇਹ ਕਿ ਪਤਾ ਕਿਦਾਂ ਲੱਗੇ ਕਿ ਕਿਹੜੀ ਸੰਗਤ ਵਧੀਆ ਤੇ ਕਿਹੜੀ ਮਾੜੀ ?
ਜਿਹਨਾਂ ਲੋਕਾਂ ਵਿੱਚ ਰਹਿ ਕੇ ਤੁਹਾਡੇ ਮਨ ਵਿੱਚ ਵੱਡੇ ਵੱਡੇ ਖਿਆਲ ਉਠਣ, ਰਾਤਾਂ ਦੀ ਨੀਂਦ ਉੜ ਜਾਵੇ , ਸਾਰਾ ਦਿਨ ਬੱਸ ਇਹੀ ਸੋਚ ਵਿਚਾਰ ਚ ਨਿਕਲ ਜਾਵੇ ਕਿ ਅੱਗੇ ਕਿਸ ਤਰ੍ਹਾਂ ਵਧਣਾ ਹੈ l ਉਹ ਹੀ ਸੰਗਤ ਸਭ ਤੋਂ ਵਧੀਆ ਹੈ l
ਜਿਥੇ comfort zone ਆ ਗਿਆ, ਉਥੇ ਹੀ ਬੇੜਾ ਗਰਕਨਾ ਸ਼ੁਰੂ l

ਇੱਕ ਗੱਲ ਆਪਣੇ ਪੱਲੇ ਬਣ ਲਓ ਕਿ ਕਦੇ ਵੀ ਆਪਣੀ ਜਿੰਦਗੀ ਵਿੱਚ ਸਫਲ ਆਦਮੀ ਦੀ ਬੁਰਾਈ ਨਾ ਕਰਿਓ
ਤੁਸੀਂ ਫੇਲ ਹੋ ਜਾਓਗੇ l ਕਿਓਂਕਿ ਤੁਸੀਂ ਉਸ ਸਫਲ ਆਦਮੀ ਦੀ ਬੁਰਾਈ ਨਹੀਂ ਕਰ ਰਹੇ , ਉਸ ਦੀ ਸਫਲਤਾ ਦੀ ਬੁਰਾਈ ਕਰ ਰਹੇ ਹੋ, ਤੇ ਸਫਲਤਾ ਇਹ ਸਭ ਦੇਖ ਰਹੀ ਹੈ, ਉਹ ਤੁਹਾਡੇ ਕੋਲ ਕਦੀ ਨਹੀਂ ਆਏਗੀ, ਕਿਓਂਕਿ ਉਹਨੂੰ ਪਤਾ ਹੈ ਕਿ ਤੁਹਾਨੂੰ ਉਸ ਦੀ ਕਦਰ ਨਹੀਂ ਹੈ l

5 thoughts on “Lets Unlock Inner Potential – Life Skills Seminar by Himanshu Arora

  1. Thanks … I will try … Will definitely utilize my time efficiently in office and update my skills ….

Leave a Reply